ਜ਼ਿੰਦਗੀ ਦੇ ਮਜ਼ਾਕ ਵੀ ਨਿਰਾਲੇ ਨੇ,
ਜੋ ਇਸਨੂੰ ਸਮਝ ਗਏ ਉਹ ਮਸਤੀ ਦੇ ਦਿਵਾਨੇ ਨੇ,
ਹੁਣ ਤਾ ਸੁਪਨਿਆਂ ਵਿਚ ਹੀ ਖੁਸ਼ੀਆਂ ਰਹਿ ਗਈਆਂ ਨੇ,
ਦੁੱਖਾਂ ਨੂੰ ਸਾਡੇ ਬਾਰੇ ਦੱਸ ਗਈਆਂ ਨੇ,
ਕਿਯੂੰ ਚੰਗੇ ਨਾਲ ਚੰਗਾ ਨਹੀਂ ਹੁੰਦਾ,
ਕਿਯੂੰ ਦੁਖਾਂ ਦਾ ਅੰਤ ਨਹੀਂ ਹੁੰਦਾ,
ਦੁਖਾਂ ਦੇ ਹਨੇਰੇ ਵਿਚ ਖੁਸ਼ੀਆਂ ਦੀ ਰੋਸ਼ਨੀ ਨੂੰ ਤਰਸਦੇ ਨੇ,
ਖੁਸ਼ ਹੋਣ ਵਾਸਤੇ ਕਈ ਚੀਜ਼ਾਂ ਲੱਭਦੇ ਨੇ...